

Udd De Baaz 2 | ਉੱਡ ਦੇ ਬਾਜ਼ 2
₹250.00 Original price was: ₹250.00.₹237.00Current price is: ₹237.00.
Udd De Baaz 2 is a powerful Punjabi film that celebrates Sikh bravery and spirit. It tells the inspiring story of warriors who rise against injustice with courage, honor, and unity. Set against a rich cultural backdrop, the film captures deep emotions, strong values, and the timeless message of standing for truth. With heartfelt performances and moving music, it connects with the soul of every Sikh.
Udd De Baaz 2 ikk shaktishaali Punjabi film hai jo Sikhan di bahaduri ate chardi kala nu manaundi hai. Ih uhna surmeya di kahani dassdi hai jo nyan lai datt ke khardhe han. Film vich virasat, hausla ate sach lai khardan da suneha bharpur hai. Dil nu chuhan wali kalakari te sangeet isnu hor vi khas banaunde han.
ਉੱਡ ਦੇ ਬਾਜ਼ 2 ਇੱਕ ਸ਼ਕਤੀਸ਼ਾਲੀ ਪੰਜਾਬੀ ਫਿਲਮ ਹੈ ਜੋ ਸਿੱਖਾਂ ਦੀ ਬਹਾਦੁਰੀ ਅਤੇ ਚੜਦੀ ਕਲਾ ਨੂੰ ਮਨਾਉਂਦੀ ਹੈ। ਇਹ ਉਹਨਾਂ ਸੂਰਮੇਆਂ ਦੀ ਕਹਾਣੀ ਦੱਸਦੀ ਹੈ ਜੋ ਨਿਆਂ ਲਈ ਡਟ ਕੇ ਖੜ੍ਹਦੇ ਹਨ। ਫਿਲਮ ਵਿੱਚ ਵਿਰਾਸਤ, ਹੌਸਲਾ ਅਤੇ ਸੱਚ ਲਈ ਖੜ੍ਹਨ ਦਾ ਸੁਨੇਹਾ ਭਰਪੂਰ ਹੈ। ਦਿਲ ਨੂੰ ਛੂਹਣ ਵਾਲੀ ਕਲਾਕਾਰੀ ਤੇ ਸੰਗੀਤ ਇਸਨੂੰ ਹੋਰ ਵੀ ਖਾਸ ਬਣਾਉਂਦੇ ਹਨ।
Pehle bhaag vich tusi parhya Turde Baaz Gurbaz Singh fauj de vich jawan jo ki Kashmir vich duty dauran ikk morche te giraftaar kiti gayi Kashmiri kudi ‘Skeena’ naal kiti ja rahi badtameezi karn, us de tahna maaran te jhanjoriya janda hai ate akhir us kudi nu fauj de sharabi hoye Major Rathore di hawas ton bachaan layi, Major da qatl kar ke kudi nu chhuda ke morche ton farar ho janda hai.Is ton baad us nu sthanik Kashmiri khadkuan de group vich rahina painda hai, jithe kai vaar fauj naal mukable vi hunde han. Kai action vi hunde han; par ikk din Kashmiri khadkuan de group vichla ikk ladka ‘Akram’ jo ki Skeena prati khich rakhda si, wallon baaki khadkuan nu Gurbaz de khilaf bhadkaya janda hai. Skeena naal us de sambandhan da ilzam la ke ankh de adhar te Gurbaz nu qatl kar dite jaan di saazish rachi jandi hai, jo ki Skeena te us di ikk saheli ‘Farhana’ wallon nakam kar ditti jandi hai. Phir haalaat ajhe bannde han ki ‘Gurbaz’ ate ‘Skeena’ dohan nu hi othon niklna painda hai. Is ton baad oh ikk shehar vich Kashmiri andolankari bheed te fauj di ho rahi takkar ‘ch ghir jaan pichhon ikk gurduware ‘ch sharan lainde han, jithe balatkaar da shikar ikk Kashmiri ladki ‘Sofia’ ohna de sampark vich aundi hai te phir us de balatkaari havaldar ‘Pande’ nu labh ke qatl kita janda hai.
Kai tarah dian museebatan ‘chon langhde hoye eh done eh samajh jande han ki ohna nu Kashmir andar fauj te khadku dohan ton hi khatra hai. Phir ikk Sikh parivaar di madad naal oh ikk tourist bus te sawar ho ke Srinagar ton Jammu tak pahunche han te us ton baad Punjab val chall painde han.
(Hun kahani is ton agge…..)
ਪਹਿਲੇ ਭਾਗ ਵਿੱਚ ਤੁਸੀਂ ਪੜ੍ਹਿਆ ਤੁਰਦੇ ਬਾਜ਼ ਗੁਰਬਾਜ ਸਿੰਘ ਫ਼ੌਜ ਦੇ ਵਿੱਚ ਜਵਾਨ ਜੋ ਕਿ ਕਸ਼ਮੀਰ ਵਿੱਚ ਡਿਊਟੀ ਦੌਰਾਨ ਇੱਕ ਮੋਰਚੇ ਤੇ ਗ੍ਰਿਫ਼ਤਾਰ ਕੀਤੀ ਗਈ ਕਸ਼ਮੀਰੀ ਕੁੜੀ ‘ਸਕੀਨਾ ਨਾਲ਼ ਕੀਤੀ ਜਾ ਰਹੀ ਬਦਤਮੀਜ਼ੀ ਕਾਰਨ, ਉਸ ਦੇ ਤਾਹਨਾ ਮਾਰਨ ਤੇ ਝੰਜੋੜਿਆ ਜਾਂਦਾ ਹੈ ਅਤੇ ਅਖੀਰ ਉਸ ਕੁੜੀ ਨੂੰ ਫ਼ੌਜ ਦੇ ਸ਼ਰਾਬੀ ਹੋਏ ਮੇਜਰ ਰਾਠੌੜ ਦੀ ਹਵਸ ਤੋਂ ਬਚਾਉਣ ਲਈ, ਮੇਜਰ ਦਾ ਕਤਲ ਕਰ ਕੇ ਕੁੜੀ ਨੂੰ ਛੁਡਾ ਕੇ ਮੋਰਚੇ ਤੋਂ ਫ਼ਰਾਰ ਹੋ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਸਥਾਨਕ ਕਸ਼ਮੀਰੀ ਖਾੜਕੂਆਂ ਦੇ ਗਰੁੱਪ ‘ਚ ਰਹਿਣਾ ਪੈਂਦਾ ਹੈ, ਜਿੱਥੇ ਕਿ ਕਈ ਵਾਰ ਫ਼ੌਜ ਨਾਲ਼ ਮੁਕਾਬਲੇ ਵੀ ਹੁੰਦੇ ਹਨ। ਕਈ ਐਕਸ਼ਨ ਵੀ ਹੁੰਦੇ ਹਨ; ਪਰ ਇੱਕ ਦਿਨ ਕਸ਼ਮੀਰੀ ਖਾੜਕੂਆਂ ਦੇ ਗਰੁੱਪ ਵਿਚਲਾ ਇੱਕ ਲੜਕਾ ‘ਅਕਰਮ’ ਜੋ ਕਿ ਸਕੀਨਾ ਪ੍ਰਤੀ ਖਿੱਚ ਰੱਖਦਾ ਸੀ, ਵੱਲੋਂ ਬਾਕੀ ਖਾੜਕੂਆਂ ਨੂੰ ਗੁਰਬਾਜ਼ ਦੇ ਖਿਲਾਫ਼ ਭੜਕਾਇਆ ਜਾਂਦਾ ਹੈ। ਸਕੀਨਾ ਨਾਲ਼ ਉਸ ਦੇ ਸੰਬੰਧਾਂ ਦਾ ਇਲਜ਼ਾਮ ਲਾ ਕੇ ਅਣਖ ਦੇ ਆਧਾਰ ਤੇ ਗੁਰਬਾਜ਼ ਨੂੰ ਕਤਲ ਕਰ ਦਿੱਤੇ ਜਾਣ ਦੀ ਸਾਜ਼ਸ ਰਚੀ ਜਾਂਦੀ ਹੈ, ਜੋ ਕਿ ਸਕੀਨਾ ਤੇ ਉਸ ਦੀ ਇੱਕ ਸਹੇਲੀ ‘ਫ਼ਰਹਾਨਾ’ ਵੱਲੋਂ ਨਾਕਾਮ ਕਰ ਦਿੱਤੀ ਜਾਂਦੀ ਹੈ। ਫਿਰ ਹਾਲਾਤ ਅਜਿਹੇ ਬਣਦੇ ਹਨ ਕਿ ‘ਗੁਰਬਾਜ਼’ ਅਤੇ ‘ਸਕੀਨਾ’ ਦੋਹਾਂ ਨੂੰ ਹੀ ਓਥੋਂ ਨਿਕਲਣਾ ਪੈਂਦਾ ਹੈ।ਇਸ ਤੋਂ ਬਾਅਦ ਉਹ ਇੱਕ ਸ਼ਹਿਰ ਵਿੱਚ ਕਸ਼ਮੀਰੀ ਅੰਦੋਲਨਕਾਰੀ ਭੀੜ ਤੇ ਫ਼ੌਜ ਦੀ ਹੋ ਰਹੀ ਟੱਕਰ ‘ਚ ਘਿਰ ਜਾਣ ਪਿੱਛੋਂ ਇੱਕ ਗੁਰਦੁਆਰੇ ‘ਚ ਸ਼ਰਨ ਲੈਂਦੇ ਹਨ, ਜਿੱਥੇ ਬਲਾਤਕਾਰ ਦਾ ਸ਼ਿਕਾਰ ਇੱਕ ਕਸ਼ਮੀਰੀ ਲੜਕੀ ‘ਸੋਫ਼ੀਆ’ ਉਹਨਾਂ ਦੇ ਸੰਪਰਕ ਵਿੱਚ ਆਉਂਦੀ ਹੈ ਤੇ ਫਿਰ ਉਸ ਦੇ ਬਲਾਤਕਾਰੀ ਹਵਾਲਦਾਰ ‘ਪਾਂਡੇ’ ਨੂੰ ਲੱਭ ਕੇ ਕਤਲ ਕੀਤਾ ਜਾਂਦਾ ਹੈ। ਕਈ ਤਰ੍ਹਾਂ ਦੀਆਂ ਮੁਸੀਬਤਾਂ ‘ਚੋਂ ਲੰਘਦੇ ਹੋਏ ਇਹ ਦੋਵੇਂ ਇਹ ਸਮਝ ਜਾਂਦੇ ਹਨ ਕਿ ਉਹਨਾਂ ਨੂੰ ਕਸ਼ਮੀਰ ਅੰਦਰ ਫ਼ੌਜ ਤੇ ਖਾੜਕੂ ਦੋਹਾਂ ਤੋਂ ਹੀ ਖਤਰਾ ਹੈ। ਫਿਰ ਇੱਕ ਸਿੱਖ ਪਰਿਵਾਰ ਦੀ ਮਦਦ ਨਾਲ਼ ਉਹ ਇੱਕ ਟੂਰਿਸਟ ਬੱਸ ਤੇ ਸਵਾਰ ਹੋ ਕੇ ਸ੍ਰੀਨਗਰ ਤੋਂ ਜੰਮੂ ਤਕ ਪਹੁੰਚਦੇ ਹਨ ਤੇ ਉਸ ਤੋਂ ਬਾਅਦ ਪੰਜਾਬ ਵੱਲ ਚੱਲ ਪੈਂਦੇ ਹਨ। (ਹੁਣ ਕਹਾਣੀ ਇਸ ਤੋਂ ਅੱਗੇ…..)
Dimensions | 21 × 13.5 × 1.3 cm |
---|---|
Pages |
205 |
Language |
Punjabi |
Writer Name |
Baljit Singh Khalsa |
Reviews
There are no reviews yet.